Nahin | ਨਹੀਂ
Nahin | ਨਹੀਂ
ਇਹ ਜਿਉਣ-ਜੋਗੀ ਕਵਿਤਾ ਹੈ। ਵਾਰ ਵਾਰ ਚਮਤਕਾਰ ਕਰਦੀ ਹੈ। ਇੱਥੇ ਸ਼ਬਦ ਪਿਘਲਦੇ ਹਨ, ਨਵੇਂ ਅਰਥ ਜਨਮਦੇ ਹਨ, ਬੋਲਣੀ ਲੇਖਣੀ ਵਿਚ ਘੁਲ ਜਾਂਦੀ ਹੈ, ਸ਼ਬਦ ਤੋਂ ਸ਼ਬਦ ਦੀ ਲਾਂਘ ਵਿਚ ਯੁੱਗ ਬਦਲਦੇ ਹਨ, ਤੇ ਨਿੱਕੇ ਅਤੇ ਵੱਡੇ ਨੂੰ ਇੱਕੋ ਰਿਸ਼ੀ-ਦ੍ਰਿਸ਼ਟੀ ਨਾਲ ਤੱਕਦੇ ਬਿੰਬ-ਬੀਜ ਬ੍ਰਹਮਾਂਡ ਬਣਨ ਵੱਲ ਪੁੰਗਰਦੇ ਹਨ। ਸਵਾਮੀ ਅੰਤਰ ਨੀਰਵ ਹਰ ਧੁਨਿ, ਹਰ ਪਦ ਉੱਪਰ ਧਿਆਨ ਕਰਦਾ ਹੈ। ਉਸਦੀ ਕਦਰ ਕਰਦਾ ਉਸਨੂੰ ਉਸਦੀ ਥਾਂ ਦਿੰਦਾ ਹੈ। ਇਸ ਦੀਆਂ ਕਵਿਤਾਵਾਂ ਹੀਰਿਆਂ, ਮੋਤੀਆਂ, ਮਣੀਆਂ ਦੇ ਵਸਦੇ ਪਿੰਡ ਹਨ।
ਰਾਜੇਸ਼ ਸ਼ਰਮਾ
ਪੰਜਾਬੀ ਯੂਨੀਵਰਸਿਟੀ
ਸਵਾਮੀ ਅੰਤਰ ਨੀਰਵ ਦੀ ਕਵਿਤਾ ਵਿੱਚੋਂ ਸਿਆੜ ਵਿਚ ਡਿਗਦੇ ਦਾਣਿਆਂ ਦੀ ਆਵਾਜ਼ ਸੁਣਦੀ ਹੈ।
ਗੁਰਤੇਜ ਕੋਹਾਰਵਾਲਾ
ਨਿਤ-ਛਿਣ ਵਾਪਰ ਰਹੀ ਅਨੰਤ ਦੀ ਖੇਡ ਵਿਚ ਜੋ ਅਣਡਿੱਠ ਤੇ ਅਣਕਿਹਾ ਹੈ, ਉਹਨੂੰ ਸਵਾਮੀ ਅੰਤਰ ਨੀਰਵ ਨੇ ਅਪਣੀ ਕਵਿਤਾ ਵਿਚ ਸਾਂਭਿਆ ਹੈ। ਇਹਦੀ ਕਵਿਤਾ ਨਿੱਕੀਆਂ-ਨਿਗੂਣੀਆਂ ਅਣਡਿੱਠ ਹੋਈਆਂ ਚੀਜ਼ਾਂ ਨੂੰ ਨੀਝ ਲਾ ਕੇ ਦੇਖਣ ਦਾ ਵੱਲ ਸਿਖਾਉਂਦੀ ਹੈ।
ਯਾਦਵਿੰਦਰ ਸਿੰਘ
ਦਿੱਲੀ ਯੂਨੀਵਰਸਿਟੀ
~
ਸਵਾਮੀ ਅੰਤਰ ਨੀਰਵ, ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ। ਉਹ ਜੰਮੂ ਕਸ਼ਮੀਰ ਦੇ ਜ਼ਿਲੇ ਪੁੰਣਛ ਦੇ ਜੰਮ-ਪਲ ਹਨ ਅਤੇ ਅੱਜ-ਕੱਲ੍ਹ ਪਿੰਡ ਨਿਹਾਲਪੁਰ ਸਿੰਬਲ, ਜੰਮੂ, ਵਿਖੇ ਰਹਿੰਦੇ ਹਨ। ਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ। ਕੁਝ ਬਾਕੀ ਐ ਉਨ੍ਹਾਂ ਦਾ ਪਹਿਲਾ ਪੋਠੋਹਾਰੀ ਕਾਵਿ ਸੰਗ੍ਰਹਿ ਹੈ ਅਤੇ ਨਹੀਂ ਦੂਜਾ।
~
POETRY (Punjabi)
ISBN 978-81-960522-6-3
Paperback
160 pages
198 mm × 129 mm
August 2024